ਗਲੋਬਲ ਐਡਟੈਕ ਜਨ-ਗਣਨਾ ਵਿਸ਼ਵ-ਪੱਧਰੀ ਸਿੱਖਿਆ ਵਿੱਚ ਨਵੀਨੀਕਰਣ ਅਤੇ ਟੈਕਨੌਲੋਜੀ ਖੇਤਰ ਦੀ ਵਿਆਪਕ ਰੂਪ ਨਾਲ ਆਪਸੀ ਸੇਧ ਸਥਾਪਤ ਕਰਨ ਲਈ ਇੱਕ ਓਪਨ-ਡੈਟਾ, ਬਹੁ-ਭਾਸ਼ਾਈ ਪਹਿਲ ਹੈ। 

Navitas Ventures ਦੁਆਰਾ ਸਮਰਥਿਤ ਅਤੇ ਮਈ 2017 ਵਿੱਚ ASUGSV Summit ਵਿਖੇ ਸ਼ੁਰੂ ਕੀਤੀ ਗਈ, ਇਸ ਜਨ-ਗਣਨਾ ਦਾ ਅਭਿਲਾਸ਼ੀ ਟੀਚਾ ਦੁਨੀਆ ਭਰ ਤੋਂ 30,000 ਤੋਂ ਵੱਧ ਸਿੱਖਿਆ ਕੰਪਨੀਆਂ ਦੀ ਪਛਾਣ ਕਰਨਾ ਹੈ। ਪ੍ਰਾਜੈਕਟ ਲੈਂਡਸਕੇਪ, ਸੰਸਕਰਣ 2.0 ਅਤੇ 15,000 + ਮਜ਼ਬੂਤ ਮੁਢਲੇ ਡੈਟਾਸੈੱਟ ਨੂੰ ਅੱਗੇ ਵਿਕਸਿਤ ਕਰਦਿਆਂ ਹੋਇਆਂ, ਇਸ ਜਨ-ਗਣਨਾ ਦੀ ਵਰਤੋਂ ਉੱਭਰਦੇ ਖੇਤਰ ਦੀ ਰੂਪਰੇਖਾ ਬਣਾਉਣ, ਵਿਸ਼ਵ-ਵਿਆਪੀ ਈਕੋਸਿਸਟਮ ਦੀ ਉਤਪੱਤੀ ਅਤੇ ਕਾਰਗੁਜ਼ਾਰੀ ਉੱਤੇ ਨਜ਼ਰ ਰੱਖਣ ਅਤੇ ਸੰਸਥਾਪਕਾਂ, ਨਿਵੇਸ਼ਕਾਂ, ਸਕੂਲਾਂ, ਸੰਸਥਾਵਾਂ ਅਤੇ ਸਰਕਾਰਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗਾਂ ਨਾਲ ਨਵੀਨੀਕਰਣ ਨੂੰ ਉਤਸ਼ਾਹਿਤ ਕਰਨ ਲਈ ਵਧੀਆ ਢੰਗਾਂ ਨਾਲ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾਵੇਗੀ। 

ਇੱਕੋ-ਜਿਹੀ ਵਿਚਾਰਧਾਰਾ ਵਾਲੇ ਸੰਗਠਨਾਂ ਦਾ ਇੱਕ ਵਿਸ਼ਵ-ਵਿਆਪੀ ਭਾਈਚਾਰਾ ਗਲੋਬਲ ਐਡਟੈਕ ਜਨ-ਗਣਨਾ ਨੂੰ ਸੰਭਵ ਬਣਾਉਂਦਾ ਹੈ ਅਤੇ ਦੁਨੀਆ ਭਰ ਵਿੱਚ ਸਿੱਖਿਆ ਦੇ ਨਵੀਨੀਕਰਣ ਅਤੇ ਟੈਕਨੌਲੋਜੀ ਦੀ ਉੱਨਤੀ ਦਾ ਸਮਰਥਨ ਕਰਦਾ ਹੈ।